ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ The rays of light merge with the sun, and water merges with water. ਜਿਸ ਤਰ੍ਹਾਂ ਕਿਰਨ ਸੂਰਜ ਨਾਲ ਅਭੇਦ ਹੋ ਜਾਂਦੀ ਹੈ ਅਤੇ ਪਾਣੀ ਪਾਣੀ ਹੀ ਹੋ ਜਾਂਦਾ ਹੈ, ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ One's light blends with the Light, and one becomes totally perfect. ਇਸੇ ਤਰ੍ਹਾਂ ਹੀ ਮਨੁੱਖੀ-ਪ੍ਰਕਾਸ਼, ਪਰਮ ਪਰਕਾਸ਼ ਅੰਦਰ ਲੀਨ ਹੋ ਕੇ ਮੁਕੰਮਲ ਹੋ ਜਾਂਦਾ ਹੈ। ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥ I see God, hear God, and speak of the One and only God. ਮੈਂ ਹੁਣ ਪ੍ਰਭੂ ਨੂੰ ਵੇਖਦਾ ਹਾਂ, ਪ੍ਰਭੂ ਬਾਰੇ ਹੀ ਸੁਣਦਾ ਹਾਂ ਅਤੇ ਕੇਵਲ ਇਕ ਪ੍ਰਭੂ ਨੂੰ ਹੀ ਵਰਣਨ ਕਰਦਾ ਹਾਂ। ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥ The soul is the Creator of the expanse of creation. Without God, I know no other at all. ਪਰਮ ਆਤਮਾ ਹੀ ਸੰਸਾਰ ਦੀ ਸਿਰਜਣਹਾਰ ਹੈ। ਸੁਆਮੀ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥ He Himself is the Creator, and He Himself is the Enjoyer. He created the Creation. ਸਾਈਂ ਆਪੇ ਸਿਰਜਣਹਾਰ ਹੈ ਤੇ ਆਪੇ ਹੀ ਅਨੰਦ ਮਾਣਨ ਵਾਲਾ ਹੈ। ਉਸ ਨੇ ਆਪ ਹੀ ਆਲਮ ਬਣਾਇਆ ਹੈ। ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹ੍ਹੀ ਹਰਿ ਰਸੁ ਪੀਆ ॥੪॥੨॥ Prays Nanak, they alone know this, who drink in the subtle essence of the Lord. ||4||2|| ਗੁਰੂ ਜੀ ਬਿਨੈ ਕਰਦੇ ਹਨ, ਕੇਵਲ ਉਹ ਹੀ ਇਸ ਭੇਤ ਨੂੰ ਸਮਝਦੇ ਹਨ ਜੋ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ।

No comments:
Post a Comment