ਪਉੜੀ ॥ Pauree: ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ Blessed blessed are those Gursikhs who, with their ears, listen to the Guru's Teachings about the Lord. ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ The Guru, the True Guru, implants the Naam within them, and their egotism and duality are silenced. ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ There is no friend, other than the Name of the Lord; the Lord's humble servants reflect upon this and see.
ਗੂਜਰੀ ਮਹਲਾ ੪ ॥ Goojaree, Fourth Mehl: ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥ O Gurmukhs O my friends and companions give me the gift of the Lord's Name, the life of my very life. ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨ੍ਹ੍ਹਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥ I am the slave, the servant of the Guru's Sikhs, who meditate on the Lord God, the Primal Being, night and day. ||1|| ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥ Within my mind and body, I have enshrined love for the feet of the Guru's Sikhs. ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥ O my life-mates, O Sikhs of the Guru, O Siblings of Destiny, instruct me in the Teachings, that I might merge in the Lord's Merger. ||1||Pause||ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨ੍ਹ੍ਹ ਵਚਨ ਗੁਰੂ ਸਤਿਗੁਰ ਮਨਿ ਭਾਇਆ ॥ When it pleases the Lord God, he causes us to meet the Gurmukhs; the Hymns of the Guru, the True Guru, are very sweet to their minds. ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥੨॥ Very fortunate are the beloved Sikhs of the Guru; through the Lord, they attain the supreme state of Nirvaanaa. ||2|| ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥ The Sat Sangat, the True Congregation of the Guru, is loved by the Lord. The Naam, the Name of the Lord, Har, Har, is sweet and pleasing to their minds. ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥ One who does not obtain the Association of the True Guru, is a most unfortunate sinner; he is consumed by the Messenger of Death. ||3|| ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥ If God, the Kind Master, Himself shows His kindness, then the Lord causes the Gurmukh to merge into Himself. ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥ Servant Nanak chants the Glorious Words of the Guru's Bani; through them, one is absorbed into the Naam, the Name of the Lord. ||4||5||
No comments:
Post a Comment