ਆਸਾ ਮਹਲਾ ੫ ॥ Aasaa Mehalaa 5 || Aasaa, Fifth Mehl: ਆਸਾ ਪੰਜਵੀਂ ਪਾਤਸ਼ਾਹੀ। ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ ॥ Oudham Karath Hovai Man Niramal Naachai Aap Nivaarae || Making the effort, the mind becomes pure; in this dance, the self is silenced. ਸਵੈ-ਹੰਗਤਾ ਨੂੰ ਮਾਰਣ ਦੀ ਨਿਰਤਕਾਰੀ ਦਾ ਉਪਰਾਲਾ ਕਰਨ ਦੁਆਰਾ ਆਤਮਾ ਪਵਿੱਤਰ ਹੋ ਜਾਂਦੀ ਹੈ। ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ ॥੧॥ Panch Janaa Lae Vasagath Raakhai Man Mehi Eaekankaarae ||1|| The five passions are kept under control, and the One Lord dwells in the mind. ||1|| ਪੰਜ ਮੰਦੇ ਵਿਸ਼ੇ ਵੇਗਾਂ ਨੂੰ ਉਹ ਆਪਣੇ ਕਾਬੂ ਵਿੱਚ ਰੱਖਦਾ ਹੈ ਅਤੇ ਆਪਣੇ ਹਿਰਦੇ ਅੰਦਰ ਉਹ ਇਕ ਸੁਆਮੀ ਨੂੰ ਟਿਕਾਉਂਦਾ ਹੈ। ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ ॥ Thaeraa Jan Nirath Karae Gun Gaavai || Your humble servant dances and sings Your Glorious Praises. ਤੇਰਾ ਗੋਲਾ ਨੱਚਦਾ ਅਤੇ ਤੇਰੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਦਾ ਹੈ। ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ ॥੧॥ ਰਹਾਉ ॥ Rabaab Pakhaavaj Thaal Ghungharoo Anehadh Sabadh Vajaavai ||1|| Rehaao || He plays upon the guitar, tambourine and cymbals, and the unstruck sound current of the Shabad resounds. ||1||Pause|| ਉਹ ਸਰੰਦਾ, ਜੋੜੀ, ਛੈਣੇ ਅਤੇ ਕੈਸੀਆਂ ਵਜਾਉਂਦਾ ਹੈ ਅਤੇ ਇਸ ਤਰ੍ਹਾਂ ਉਹ ਇਲਾਹੀ ਕੀਰਤਨ ਸੁਣਦਾ ਹੈ। ਠਹਿਰਾਉ। ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ Prathhamae Man Parabodhhai Apanaa Paashhai Avar Reejhaavai || First, he instructs his own mind, and then, he leads others. ਪਹਿਲਾਂ ਉਹ ਆਪਣੇ ਮਨ ਨੂੰ ਸਿਖਮਤ ਦਿੰਦਾ ਹੈ, ਮਗਰੋਂ ਉਹ ਹੋਰਨਾਂ ਨੂੰ ਪਰਸੰਨ ਕਰਦਾ ਹੈ। ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥੨॥ Raam Naam Jap Hiradhai Jaapai Mukh Thae Sagal Sunaavai ||2|| He chants the Lord's Name and meditates on it in his heart; with his mouth, he announces it to all. ||2|| ਆਪਣੇ ਮਨ ਅੰਦਰ ਉਹ ਸੁਆਮੀ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਉਹ ਇਸ ਨੂੰ ਹੋਰ ਸਾਰਿਆਂ ਨੂੰ ਪ੍ਰਚਾਰਦਾ ਹੈ। ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ ਲਾਵੈ ॥ Kar Sang Saadhhoo Charan Pakhaarai Santh Dhhoor Than Laavai || He joins the Saadh Sangat, the Company of the Holy, and washes their feet; he applies the dust of the Saints to his body ਉਹ ਸੰਤਾਂ ਨੂੰ ਮਿਲ ਕੇ ਉਨ੍ਹਾਂ ਦੇ ਪੈਰ ਧੌਦਾਂ ਹੈ। ਸੰਤਾਂ ਦੇ ਪੈਰਾਂ ਦੀ ਧੂੜ ਉਹ ਆਪਣੀ ਦੇਹਿ ਨੂੰ ਲਾਉਂਦਾ ਹੈ। ਮਨੁ ਤਨੁ ਅਰਪਿ ਧਰੇ ਗੁਰ ਆਗੈ ਸਤਿ ਪਦਾਰਥੁ ਪਾਵੈ ॥੩॥ Man Than Arap Dhharae Gur Aagai Sath Padhaarathh Paavai ||3|| He surrenders his mind and body, and places them before the Guru; thus, he obtains the true wealth. ||3|| ਆਪਣੀ ਆਤਮਾ ਅਤੇ ਦੇਹਿ ਗੁਰਾਂ ਦੇ ਸਮਰਪਣ ਕਰ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਸੱਚੀ ਦੌਲਤ ਨੂੰ ਪ੍ਰਾਪਤ ਕਰ ਲੈਂਦਾ ਹੈ। ਜੋ ਜੋ ਸੁਨੈ ਪੇਖੈ ਲਾਇ ਸਰਧਾ ਤਾ ਕਾ ਜਨਮ ਮਰਨ ਦੁਖੁ ਭਾਗੈ ॥ Jo Jo Sunai Paekhai Laae Saradhhaa Thaa Kaa Janam Maran Dhukh Bhaagai || Whoever listens to, and beholds the Guru with faith, shall see his pains of birth and death taken away. ਜਿਹੜਾ ਕੋਈ ਭੀ ਭਰੋਸੇ ਨਾਲ ਗੁਰਾਂ ਨੂੰ ਸੁਣਦਾ ਅਤੇ ਵੇਖਦਾ ਹੈ, ਉਸ ਦੀ ਜੰਮਨ ਅਤੇ ਮਰਨ ਦੀ ਪੀੜ ਦੌੜ ਜਾਂਦੀ ਹੈ। ਐਸੀ ਨਿਰਤਿ ਨਰਕ ਨਿਵਾਰੈ ਨਾਨਕ ਗੁਰਮੁਖਿ ਜਾਗੈ ॥੪॥੪॥੪੩॥ Aisee Nirath Narak Nivaarai Naanak Guramukh Jaagai ||4||4||43|| Such a dance eliminates hell; O Nanak, the Gurmukh remains wakeful. ||4||4||43|| ਐਹੋ ਜੇਹਾ ਨਾਚ ਦੋਜ਼ਕ ਨੂੰ ਮੇਟ ਦਿੰਦਾ ਹੈ। ਗੁਰੂ ਅਨੁਸਾਰੀ ਸਿੱਖ, ਹੇ ਨਾਨਕ! ਹਮੇਸ਼ਾਂ ਜਾਗਦਾ ਰਹਿੰਦਾ ਹੈ।
For more infomation >> Flower Fields In Furano And Biei | Hokkaido Japan - Duration: 2:42. 
No comments:
Post a Comment